ਸੇਵਾ ਵਿਖੇ,
ਸ਼੍ਰੀ ਨਰਿੰਦਰ ਮੋਦੀ ਜੀ,
ਮਾਣਯੋਗ ਭਾਰਤ ਦੇ ਪ੍ਰਧਾਨ ਮੰਤਰੀ,
ਨਵੀਂ ਦਿੱਲੀ।

ਵਿਸ਼ਾ: ਹਿੰਦੂਆਂ ਦੀਆਂ ਲੰਬੇ ਸਮੇਂ ਤੋਂ ਜਾਇਜ਼ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਸਰਕਾਰ ਦੁਆਰਾ ਹਿੰਦੂ ਮੰਗਾਂ ਦੇ ਇੱਕ ਚਾਰਟਰ ਤੇ ਤੁਰੰਤ ਵਿਚਾਰ ਕਰਨ ਲਈ।

ਭੂਮਿਕਾ:

  1. ਅਸੀਂ, ਭਾਰਤ ਦੇ ਹਰ ਕੋਨੇ ਦੇ ਹਿੰਦੂ (ਐਂਕਸੇਅਰ- I) ਕੁੱਝ ਮਹੀਨਿਆਂ ਤੋਂ  ਵੱਖ-ਵੱਖ ਸੰਵਿਧਾਨਕ, ਕਾਨੂੰਨੀ ਤੇ ਜਨਤਕ ਨੀਤੀ ਦੇ ਮਸਲੇ ਜਿਹੜੇ ਹਿੰਦੂ ਧਰਮ, ਹਿੰਦੂ ਸਮਾਜ ਤੇ ਹਿੰਦੂਆਂ ਤੇ ਉਲਟ ਪ੍ਰਭਾਵ ਪਾ ਰਹੇ ਹਨ ਉੱਪਰ ਵਿਚਾਰ ਕਰ ਰਹੇ ਹਾਂ। ਜਿਸ ਦਾ ਪਰਿਣਾਮ 22 ਸਤੰਬਰ 2018 ਨੂੰ ਨਿਕਲਿਆ ਅੱਤੇ ਸਿੱਟੇ ਵਜੋਂ ਹਿੰਦੂ ਮੰਗਾਂ ਲਈ ਚਾਰਟਰ ਦੀ ਸਿਰਜਣਾ ਹੋਈ।
  2. ਪੜਤਾਲਯੋਗ ਅਨੁਭਵ ਅੰਕੜਿਆਂ ਅੱਤੇ ਤਜ਼ਰਬੇ ਨਾਲ ਅਜਿਹੀ ਸ਼ੰਕਾ ਵੱਧ ਰਹੀ ਹੈ ਕਿ ਬਹੁਮਤ ਜਨਸੰਖਿਆ ਜੋ ਕਿ ਹਿੰਦੂ ਧਰਮ ਅੱਤੇ ਦੂਸਰੇ ਸਥਾਨਕ ਧਾਰਮਿਕ ਤੇ ਆਤਮਿਕ ਪਰੰਪਰਾਵਾਂ ਨੂੰ ਮੰਨਦੀ ਹੈ, ਨੂੰ ਭਾਰਤੀ ਰਾਜ ਦੁਆਰਾ ਬਹੁਤੇ ਲਾਭਾਂ ਤੋਂ ਵੰਚਿਤ ਰੱਖਿਆ ਜਾ ਰਿਹਾ ਹੈ। ਸੰਵਿਧਾਨ ਦੀਆਂ ਧਾਰਾਵਾਂ 25 ਤੋਂ 30 ਸਣੇ ਨਾ ਕੁਝ ਖ਼ਾਸ ਧਾਰਾਵਾਂ ਸਰਕਾਰ ਅੱਤੇ ਨਿਆਂਪਾਲਿਕਾ ਦੁਆਰਾ ਨਾ ਸਿਰਫ਼ ਪੜ੍ਹਿਆਂ ਜਾ ਰਹੀਆਂ, ਉਨ੍ਹਾਂ ਦੀ ਵਿਆਖਿਆ ਹੋ ਰਹੀ ਅੱਤੇ ਲਾਗੂ ਕੀਤੀਆਂ ਜਾ ਰਹੀਆਂ ਬਲਕਿ ਸੰਵਿਧਾਨ ਵਿਚ ਸੋਧਾਂ ਸਮੇਤ ਬਹੁਤ ਸਾਰੇ ਕਾਨੂੰਨ ਹਿੰਦੂ ਧਰਮ ਅਤੇ ਹਿੰਦੂਆਂ ਨੂੰ ਨੁਕਸਾਨ ਲਈ ਲਾਗੂ ਕੀਤੇ ਗਏ ਹਨ। ਨਤੀਜੇ ਵਜੋਂ ਬਹੁਮਤ ਵਿਰੋਧੀ ਝੁਕਾਵ ਜਿਸਨੂੰ ਸੰਵਿਧਾਨ, ਕਾਨੂੰਨ ਅਤੇ ਜਨਤਕ ਨੀਤੀ ਵਿੱਚ ਪੇਸ਼ ਕੀਤਾ ਗਿਆ ਹੈ, ਅਜਿਹੇ ਅਸੰਤੁਸ਼ਟ ਹਾਲਤ ਪੈਦਾ ਕੀਤੇ ਹਨ ਕਿ:

(i) ਸਿਰਫ਼ ਹਿੰਦੂਆਂ ਨੂੰ ਆਪਣੇ ਵਿਦਿਅਕ ਅਦਾਰਿਆਂ ਨੂੰ ਰਾਜ ਦੇ ਬੇਲੋੜੀ ਦਖਲਅੰਦਾਜ਼ੀ ਤੋਂ ਬਗੈਰ ਚਲਾਉਣ ਦਾ ਹੱਕ ਨਹੀਂ ਹੈ;

(ii) ਕੇਵਲ ਹਿੰਦੂਆਂ ਨੂੰ ਹੀ ਆਪਣੀ ਉਪਾਸਨਾ ਦੇ ਸਥਾਨਾਂ ਦਾ ਪ੍ਰਬੰਧ ਕਰਨ ਦਾ ਅਧਿਕਾਰ ਨਹੀਂ ਹੈ;

(iii)ਸਿਰਫ ਹਿੰਦੂਆਂ ਨੂੰ ਵਜ਼ੀਫੇ ਅੱਤੇ ਹੋਰ ਲਾਭ ਨਹੀਂ ਦਿੱਤੇ ਜਾ ਰਹੇ ਹਨ ਗੈਰ-ਹਿੰਦੂਆਂ ਲਈ ਵਿਸ਼ੇਸ਼ ਤੌਰ ‘ਤੇ ਉਪਲਬਧ    ਕਰਵਾਏ ਜਾ ਰਹੇ ਹਨ; ਅੱਤੇ

(iv)ਕੇਵਲ ਹਿੰਦੂ ਧਾਰਮਿਕ ਅਤੇ ਸਭਿਆਚਾਰਕ ਪ੍ਰਥਾਵਾਂ ਅਤੇ ਤਿਉਹਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਭਾਰਤੀ ਰਾਜ ਅਤੇ ਅਦਾਲਤਾਂ ਦੋਵਾਂ ਵਲੋਂ ਹੀ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ।

  1. ਹਿੰਦੂ ਧਰਮ ਅਤੇ ਹਿੰਦੂਆਂ ਪ੍ਰਤੀ ਭਾਰਤੀ ਰਾਜ ਅਤੇ ਇਸ ਦੇ ਅਦਾਰਿਆਂ ਦੀ ਚੋਣਵੀਂ ਅਤੇ ਨਿਸ਼ਾਨਾ ਵਿਵਹਾਰਿਕ ਪਹੁੰਚ ਕਾਨੂੰਨ ਦੇ ਅੱਗੇ ਬਰਾਬਰਤਾ ਦੇ ਸਿਧਾਂਤ ਅਤੇ ਕਿਸੇ ਵੀ ਧਾਰਮਿਕ ਮਾਨਤਾ ਦੇ ਬਾਵਜੂਦ ਨਿਯਮਾਂ ਦੇ ਬਰਾਬਰ ਸੁਰੱਖਿਆ ਦੇ ਵਿਰੁੱਧ ਹੈ, ਜੋ ਕਿ ਲੋਕਤੰਤਰ ਅਤੇ ਆਧੁਨਿਕ ਧਰਮ ਨਿਰਪੱਖ ਰਾਜ ਦੀ ਨੀਂਹ ਹੈ ਜਿਵੇਂ ਕਿ ਸੰਵਿਧਾਨ ਸਭਾ ਦੁਆਰਾ ਵਿਚਾਰ ਕੀਤੀ ਜਾਂਦੀ ਹੈ ਅਤੇ ਸਾਡੇ ਸੰਵਿਧਾਨ ਵਿੱਚ ਦਰਜ ਹੈ।
  2. ਕੌਮੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਦੇਣ ਵਾਲੀ ਵੰਡ ਪਾਉ ਚੋਣਾਂ ਅਤੇ ਫਿਰਕੂ ਰਾਜਨੀਤੀ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ, ਇਸ ਨੇ ਹਿੰਦੂ ਸਮਾਜ ਦੇ ਵੱਖ ਵੱਖ ਵਰਗਾਂ ਦੁਆਰਾ ਗੈਰ-ਹਿੰਦੂ ਜਾਂ ਘੱਟ ਗਿਣਤੀ ਦੇ ਤੌਰ ‘ਤੇ ਸ਼੍ਰੇਣੀਬੱਧ ਹੋਣ ਦੀਆਂ ਦੁਹਾਈਆਂ ਵਧਾਇਆ ਹੈ ਤਾਂ ਜੋ ਨਤੀਜੇ ਵਜੋਂ ਸੰਵਿਧਾਨਕ, ਕਾਨੂੰਨੀ ਅਤੇ ਨੀਤੀਗਤ ਅਪੰਗਤਾ ਤੋਂ ਬਚ ਸਕੇ ਜੋ ਕਿ ਇਸ ਦੇਸ਼ ਵਿਚ ਹਿੰਦੂ ਕਾਰਨ ਮਿਲਦੀ ਹੈ। ਪਹਿਲਾਂ ਰਾਮਕ੍ਰਿਸ਼ਨ ਮਿਸ਼ਨ ਕੇਸ ਅਤੇ ਹਾਲ ਹੀ ‘ਚ ਲਿੰਗਾਇਤ ਮੁੱਦਾ ਇਹ ਉਦਾਹਰਣ ਪੇਸ਼ ਕਰਦਾ ਹੈ ਕਿ ਹਿੰਦੂ ਸਮਾਜ ਵਿੱਚ ਸਰਕਾਰ ਦੁਆਰਾ ਬੇਚੈਨੀ ਪੈਦਾ ਕੀਤੀ ਜਾ ਰਹੀ ਹੈ। ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਭਾਰਤੀ ਰਾਜ ਦੇ ਹਿੰਦੂ ਧਰਮ ਅੱਤੇ ਹਿੰਦੂ ਸਮਾਜ ਨੂੰ ਖ਼ਤਮ ਕਰਨ, ਅਸਥਿਰ ਕਰਨ ਅੱਤੇ ਟੁਕੜੇ ਕਰਨ ਦੇ ਉਤਸ਼ਾਹ ਨੇ ਹਿੰਦੂਆਂ ਨੂੰ ਤੋੜ ਦਿੱਤਾ ਹੈ ਜੋ ਕਿ ਸਦੀਆਂ ਦਾ ਵਿਦੇਸ਼ੀ ਸ਼ਾਸ਼ਨ ਸਫ਼ਲਤਾਪੂਰਵਕ ਨਾ ਕਰ ਸਕਿਆ।
  3. ਭਾਰਤੀ ਰਾਜ ਦੇ ਅਜਿਹੇ ਹਿੰਦੂ-ਵਿਰੋਧੀ ਰਵਈਏ ਦੇ ਕਾਰਨ ਹਿੰਦੂਆਂ ਦੀਆਂ ਅਸਲ ਸ਼ਿਕਾਇਤਾਂ ਨੂੰ ਅਣਦੇਖਿਆ ਕੀਤਾ ਜਾਂਦਾ ਹੈ ਅਤੇ ਸੁਤੰਤਰ ਭਾਰਤ ਦੇ ਰਾਜ ਅਤੇ ਕੇਂਦਰੀ ਸਰਕਾਰਾਂ ਦੁਆਰਾ ਲਗਾਤਾਰ ਨਿਪਟਾਰਾ ਨਹੀਂ ਕੀਤਾ ਜਾਂਦਾ ਹੈ। ਨਤੀਜੇ ਵਜੋਂ, ਹਿੰਦੂ ਧਰਮ, ਹਾਲਾਂਕਿ ਦੇਸ਼ ਦਾ ਸਭ ਤੋਂ ਵੱਡਾ ਧਰਮ ਆਖੇ ਜਾਣ ਦੇ ਬਾਵਜੂਦ, ਸਦੀਆਂ ਚੱਲੇ ਦਮਨਕਾਰੀ ਵਿਦੇਸ਼ੀ ਸ਼ਾਸਨ ਦੇ ਮੁਕਾਬਲੇ ਜਾਂ ਇਸ ਤੋਂ ਵੀ ਜਿਆਦਾ ਪੀੜਿਤ ਹੈ। ਬਾਹਰੀ ਤੌਰ ਤੇ ਥੋਪਿਆਂ ਗਈਆਂ ਅਸਮਰਥਤਾਵਾਂ ਦੇ ਸਿੱਟੇ ਵਜੋਂ, ਹਿੰਦੂ ਧਰਮ ਉਰਫ ਸਨਾਤਨ ਧਰਮ ਨੂੰ ਮੁੜ ਜੀਉਂਦਾ ਅੱਤੇ ਮੌਜੂਦਾ ਸਮੇਂ ਵਿੱਚ ਹਿੰਦੂਆਂ ਦੀਆਂ ਰੂਹਾਨੀ ਅਤੇ ਸਥਾਈ ਲੋੜਾਂ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਮੁੜ ਸੁਰਜੀਤ ਕਰਨ ਤੋਂ ਰੋਕਿਆਂ ਜਾਂਦਾ ਹੈ, ਜੋ ਕਿ ਨਿਹਿਤ ਹਿੱਤਾਂ ਦੇ ਫਾਇਦੇ ਲਈ ਕੰਮ ਕਰਦੀ ਹੈ ਅਤੇ ਸਨਾਤਨ ਧਰਮ ਅਤੇ ਸਾਡੇ ਦੇਸ਼ ਨੂੰ ਹੋਰ ਨੁਕਸਾਨ ਪਹੁੰਚਾਉਂਦੀ ਹੈ।
  4. ਸਾਡੀ ਸੱਭਿਅਤਾ ਬਾਰੇ ਡੂੰਘੀ ਨਿਰੀਖਣ ਨੂੰ ਯਾਦ ਕਰਨਾ ਢੁਕਵਾਂ ਹੈ: “ਹਿੰਦੁਸਤਾਨ ਦਾ ਜੀਵਨ-ਸਾਹ ਹਿੰਦੂ ਸੱਭਿਆਚਾਰ ਹੈ। ਇਸ ਲਈ ਇਹ ਸਪੱਸ਼ਟ ਹੈ ਕਿ ਜੇਕਰ ਹਿੰਦੁਸਤਾਨ ਨੂੰ ਬਚਾਉਣਾ ਹੈ, ਤਾਂ ਸਾਨੂੰ ਸਭ ਤੋਂ ਪਹਿਲਾਂ ਹਿੰਦੂ ਸੱਭਿਆਚਾਰ ਦੀ ਸਾਂਭ-ਸੰਭਾਲ ਕਰਨੀ ਪਵੇਗੀ। ਜੇ ਹਿੰਦੁਸਤਾਨ ਵਿਚ ਹਿੰਦੂ ਸੱਭਿਆਚਾਰ ਹੀ ਖਤਮ ਹੋ ਜਾਂਦਾ ਹੈ, ਅਤੇ ਜੇ ਹਿੰਦੂ ਸਮਾਜ ਦੀ ਹੋਂਦ ਖ਼ਤਮ ਹੋ ਜਾਂਦੀ ਹੈ, ਤਾਂ ਇਸ ਭੂਗੋਲਿਕ ਸੰਸਥਾ ਦਾ ਹਵਾਲਾ ਦੇਣਾ ਹੀ ਸੰਭਵ ਨਹੀਂ ਹੋਵੇਗਾ ਜੋ ਹਿੰਦੁਸਤਾਨ ਦੇ ਤੌਰ ਮੌਜੂਦ ਹੈ। ਸਿਰਫ ਭੂਗੋਲਿਕ ਗੰਢਾਂ ਕਰਕੇ ਕੋਈ ਰਾਸ਼ਟਰ ਨਹੀਂ ਬਣਦਾ।”
  5. ਸਨਾਤਨ ਧਰਮ ਨਾਲ ਜੁੜੀ ਸਾਡੀ ਮਹਾਨ ਸਭਿਅਤਾ ਦਾ ਹੱਕਦਾਰ ਵਾਰਸ, ਸਰਪ੍ਰਸਤ ਅਤੇ ਨਿਗਰਾਨ ਹੋਣ ਵਜੋਂ, ਅਗਲੀ ਪੀੜ੍ਹੀ ਨੂੰ ਬਚਾਉਣ, ਬਰਕਰਾਰ ਰੱਖਣਾ, ਪਾਲਣਾ ਅਤੇ ਇਸ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਭਾਰਤੀ ਰਾਜ ਲਈ ਇੱਕ ਸੱਭਿਅਕ ਜ਼ਿੰਮੇਵਾਰੀ ਹੈ। ਇਸ ਲਈ, ਇਤਿਹਾਸ ਵਿੱਚ ਇਸ ਨਾਜ਼ੁਕ ਦੌਰ ਤੇ, ਬਹੁ-ਵਿਰੋਧੀ, ਸੱਭਿਆਚਾਰ ਵਿਰੋਧੀ ਕਾਨੂੰਨਾਂ ਅਤੇ ਜਨਤਕ ਨੀਤੀਆਂ ਦੇ ਜਾਰੀ ਰਹਿਣ ਨਾਲ ਸਾਡੀ ਸਭਿਅਤਾ, ਧਾਰਮਿਕ ਅਤੇ ਸੱਭਿਆਚਾਰਕ ਪਛਾਣ ਅਤੇ ਵਿਰਾਸਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਹੋ ਰਿਹਾ ਹੈ।
  6. ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੈ ਕਿ ਜਿਸ ਦਰ ਨਾਲ ਇਸ ਨੂੰ ਥੱਲੇ ਲਾਇਆ ਜਾ ਰਿਹਾ ਹੈ, ਸਨਾਤਨ ਧਰਮ – ਜੋ ਸਭ ਤੋਂ ਲੰਬਾ ਜਿਊਣ ਵਾਲੀ ਸੱਭਿਅਤਾ ਅੱਤੇ ਸੱਭਿਆਚਾਰ ਦੇ ਝਰਨੇ ਦਾ ਸਿਰਾ ਹੈ, ਜਿਸ ਦਾ ਸਾਨੂੰ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਹੈ, ਅਤੇ ਇਕੋ ਇਕ ਧਰਮ ਅਤੇ ਸੱਭਿਆਚਾਰ ਹੈ, ਜੋ ਕਿ ਨਾ ਸਿਰਫ਼ ਉਪਦੇਸ਼ ਦਿੰਦਾ ਹੈ, ਸਗੋਂ ਸਾਰੇ ਅਰਥਾਂ ਵਿਚ ‘ਏਕਮ ਸਤਿ ਵਿਪਰਾ ਬਹੁਦਾ ਵਦਾਂਤੀ’ ਅਤੇ ‘ਵਾਸੁਧਾਇਵ ਕੁਟੰਬਕਮ’ ਦੇ ਮਹਾਨ ਸਿਧਾਂਤ ਦਾ ਅਭਿਆਸ ਕਰਦਾ ਹੈ, ਛੇਤੀ ਹੀ ਧਰਤੀ ਦੇ ਚਿਹਰੇ ਤੋਂ ਅਲੋਪ ਹੋ ਜਾਣਗੇ, ਜੇਕਰ ਭਾਰਤੀ ਰਾਜ ਬਹੁਤ ਜਲਦ ਅਤੇ ਨਿਰੰਤਰ ਸੁਧਾਰਾਤਮਕ ਕਦਮ ਨਹੀਂ ਚੁੱਕਦਾ ਹੈ। ਇਸ ਲਈ ਅਸੀਂ ਚਿੰਤਕ ਕਾਨੂੰਨਾਂ ਅੱਤੇ ਜਨਤਕ ਨੀਤੀਆਂ ਦੀ ਭਾਲ ਕਰਦੇ ਹਾਂ ਜੋ ਨਾ ਸਿਰਫ ਸਾਡੀ ਸਭਿਅਤਾ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਸਮਝਣ ਲਈ ਮਹਾਨ ਵਿਵਹਾਰ ਨੂੰ ਦਰਸਾਉਂਦੀ ਹੈ ਸਗੋਂ ਸੱਭਿਆਚਾਰਕ ਮਹਿਮਾ ਮੁੜ ਪ੍ਰਾਪਤ ਕਰਨ ਲਈ ਸਾਡੀ ਸੱਭਿਆਚਾਰਕ ਜਾਗ੍ਰਿਤੀ ਨੂੰ ਨਿਰਭਰਤਾ ਦਿੰਦੀ ਹੈ।
  7. ਉਪਰੋਕਤ ਵੇਰਵੇ ਦੀ ਰੋਸ਼ਨੀ ਵਿੱਚ, ਅਸੀਂ ਹੇਠਾਂ ਦਸਤਖ਼ਤ ਕਰਨ ਵਾਲੇ, ਨਿਰਪੱਖ ਵਿਚਾਰ-ਵਟਾਂਦਰੇ ਦੇ ਬਾਅਦ, ਸਭ ਤੋਂ ਵੱਧ ਦਬਾਓ ਵਾਲੀਆਂ ਅਸਲ ਮੰਗਾਂ ‘ਤੇ ਫੌਰੀ ਕਾਰਵਾਈ ਲਈ ਬੇਨਤੀ ਕਰਨ ਦਾ ਸਰਬਸੰਮਤੀ ਨਾਲ ਫ਼ੈਸਲਾ ਲਿਆ ਹੈ ਜਿਵੇਂ ਕਿ ਸੰਖੇਪ ਤੌਰ ਤੇ ਇਸ ਬਾਰੇ ਹੇਠਾਂ ਲਿਖਿਆ ਗਿਆ ਹੈ ਤਾਂ ਜੋ ਹਿੰਦੂਆਂ ਨਾਲ ਇੱਕ ਨਿਰਪੱਖ ਅਤੇ ਨਿਆਂਪੂਰਨ, ਸੰਵਿਧਾਨਿਕ, ਕਾਨੂੰਨੀ ਅਤੇ ਜਨਤਕ ਨੀਤੀ ਵਾਲਾ ਵਿਵਹਾਰ ਹੋਵੇ ਅੱਤੇ ਉਹਨਾਂ ਵਿਚ ਉਤਸ਼ਾਹ ਪੈਦਾ ਕੀਤਾ ਜਾਵੇ ਕਿ ਉਨ੍ਹਾਂ ਦੇ ਮੁੱਦਿਆਂ ਨੂੰ 2019 ਦੀਆਂ ਚੋਣਾਂ ਵਿੱਚ ਮੁੱਖ ਰੱਖਿਆ ਜਾਵੇਗਾ।
  8. ਇਸ ਚਾਰਟਰ ਨੂੰ ਚੋਣਵੇਂ ਸਮੂਹਾਂ ਤੋਂ ਉੱਪਰ ਉੱਠ ਕੇ ਸਬ ਹਿੰਦੂਆਂ ਦਾ ਸਮਰਥਨ ਹੈ ਜਿਹਨਾਂ ਨੇ ਇਸ ਨੂੰ ਤਿਆਰ ਕਰਨ ਅਤੇ ਪ੍ਰਸਤੁਤ ਕਰਨ ਲਈ ਆਪਣੇ ਆਪ ਤੇ ਜਿੰਮਾ ਲਿਆ ਹੈ।

Leave a Reply