ਹਿੰਦੂਆਂ ਦੇ ਹਜਾਰਾਂ ਧਾਰਮਿਕ ਅਸਥਾਨਾਂ ਦੀ ਬੇਅਦਬੀ ਹੋਈ ਜਾਂ ਤਬਾਹ ਕਰ ਦਿੱਤਾ ਗਿਆ, ਅਤੇ ਹੋਰ ਬਹੁਤ ਸਾਰੀਆਂ ਤਬਾਹ ਹੋਈਆਂ ਅਤੇ ਤਿਆਗ ਦਿੱਤੀਆਂ ਹਾਲਤਾਂ ਵਿਚ ਹਨ। ਫਿਰ ਵੀ ਅੱਜ, ਆਜ਼ਾਦੀ ਦੇ 70 ਤੋਂ ਵੱਧ ਸਾਲਾਂ ਬਾਅਦ ਇਹਨਾਂ ਵਿੱਚੋਂ ਬਹੁਤ ਸਾਰੇ ਬੇਧਿਆਨੇ ਅਤੇ ਬੇਮੁਰੰਮਤ ਹਾਲਤ ਵਿਚ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਸਾਰੇ ਹਿੰਦੂ ਮੰਦਰਾਂ ਅਤੇ ਪਵਿੱਤਰ ਥਾਵਾਂ ਜੋ ਖੰਡਰ, ਅਪਵਿੱਤਰ ਅਤੇ ਤਬਾਹਕੁਨ ਹਾਲਤ ਵਿਚ ਹਨ, ਏ.ਸੀ.ਆਈ. ਅਤੇ ਰਾਜ ਦੇ ਪੁਰਾਤੱਤਵ ਵਿਭਾਗਾਂ ਦੁਆਰਾ ਸਾਂਭੇ ਜਾਂਦੇ ਹਨ ਸਮੇਤ, ਸਾਰਿਆਂ ਦੀ ਦੁਬਾਰਾ ਮੁਰੰਮਤ ਕਰਕੇ, ਮੂਲ ਰੂਪ ਵਿਚ ਮੁੜ ਸਥਾਪਿਤ ਕੀਤੇ ਜਾਣ ਅਤੇ ਉਨ੍ਹਾਂ ਵਿਚ ਪੂਜਾ ਦੀ ਆਗਿਆ ਮਿਲੇ।

ਇਸ ਤੋਂ ਇਲਾਵਾ, ਹਿੰਦੂ ਧਰਮ ਅਤੇ ਸਭਿਆਚਾਰ ਦੇ ਨਿਰੰਤਰਤਾ ਅਤੇ ਸੰਚਾਰ ਚਲਾਉਣ ਵਾਲੇ, ਰਵਾਇਤੀ ਕਲਾ ਦੇ ਰੂਪ, ਸਾਹਿਤ, ਨਾਚ, ਸੰਗੀਤ, ਚਿੱਤਰਕਾਰੀ, ਮੂਰਤੀਕਲਾ, ਆਰਕੀਟੈਕਚਰ ਆਦਿ ਦੇ ਸਾਰੇ ਹੀ ਉਹਨਾਂ ਦੇ ਸਾਧਕਾਂ ਲਈ ਸਰਪ੍ਰਸਤੀ ਅਤੇ ਰੋਜ਼ੀ-ਰੋਟੀ ਦੀ ਘਾਟ ਕਾਰਨ ਮਰ ਰਹੇ ਹਨ। ਇਹ ਦੱਸਣ ਦੀ ਲੋੜ ਨਹੀਂ ਕਿ ਹਿੰਦੂ ਧਰਮ ਸਾਡੀ ਸਭਿਅਤਾ ਦੀ ਨੀਂਹ ਹੈ। ਅਤੇ ਜਦੋਂ ਤਕ ਹਿੰਦੂ ਧਰਮ ਦਾ ਰੱਖ-ਰਖਾਵ ਨਹੀਂ ਕੀਤਾ ਜਾਂਦਾ ਹੈ, ਮਹਾਨ ਅਤੇ ਇਕਲੌਤੀ ਬਚੀ ਹੋਈ ਪੁਰਾਤਨ ਸਭਿਅਤਾ ਛੇਤੀ ਹੀ ਮਰ ਜਾਵੇਗੀ, ਜਿਸ ਲਈ ਸਿਰਫ ਅਸੀਂ “ਆਜ਼ਾਦ ਭਾਰਤ” ਦੇ ਹਿੰਦੂ ਹੀ ਜ਼ਿੰਮੇਵਾਰ ਹੋਵਾਂਗੇ।

ਇਸ ਲਈ, ਭਾਜਪਾ ਦੀ ਬੇਮਿਸਾਲ ਵਚਨਬੱਧਤਾ ਦੇ ਅਨੁਸਾਰ, ਜਿਵੇਂ ਕਿ ਇਸਦੇ 2014 ਚੋਣਾਂ ਦੇ ਮੈਨੀਫੈਸਟੋ ਦੇ ਮੁਖਬੰਧ ਅਤੇ ਵਿਰਾਸਤੀ ਸਥਾਨਾਂ ਦੇ ਉਪ-ਸਿਰਲੇਖ ਤਹਿਤ, ਭਾਰਤ ਨੂੰ ਇੱਕ ਮਜ਼ਬੂਤ ਸੱਭਿਆਚਾਰਕ ਬੁਨਿਆਦ ਤੇ  ਬਣਾਉਣ ਲਈ, ਅਸੀਂ ਕੇਂਦਰੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਕ ਕੇਂਦਰੀ ਪਬਲਿਕ ਸੈਕਟਰ ਦੇ ਅਧੀਨ ਹੈਂਦਵਾ ਸੰਮਸਕਰੁਤੀ ਜੀਰਨੋਦਧਾਰਾਣਾ ਨਿਗਮ(ਹਿੰਦੂ ਕਲਚਰ ਰਿਸਟੋਰੇਸ਼ਨ ਕਾਰਪੋਰੇਸ਼ਨ) ਦੇ ਰੂਪ ਵਿਚ ਘੱਟ ਤੋਂ ਘੱਟ 10000/- ਕਰੋੜ ਰੁਪਏ ਦੀ ਮੁੱਢਲੀ ਬੀਜ ਪੂੰਜੀ ਅੱਤੇ ਬਰਾਬਰ ਮਾਤਰਾ ਦੀ ਸਾਲਾਨਾ ਨਿਯਮਿਤ ਅਨੁਦਾਨਾ ਨਾਲ ਸਥਾਪਨਾ ਕਰੇ। ਇਸ ਦੇ ਕਾਰਜਾਂ ਦੇ ਸਨਦ ਵਿਚ ਤਬਾਹ ਹੋਈਆ, ਤਿਆਗ ਦਿੱਤੀਆਂ ਗਈਆਂ ਅਤੇ ਮੰਦਭਾਗੇ ਹਿੰਦੂ ਮੰਦਰਾਂ ਅਤੇ ਪਵਿੱਤਰ ਅਸਥਾਨਾਂ ਦੇ ਪੁਨਰ-ਨਿਰਮਾਣ, ਮੁਰੰਮਤ ਅਤੇ ਬਹਾਲੀ,  ਵੇਦ ਪਾਠਸ਼ਾਲਾ, ਵੱਖੋ-ਵੱਖਰੇ ਰਵਾਇਤੀ ਕਲਾ ਦੇ ਰੂਪ, ਨਾਚ, ਸੰਗੀਤ, ਮੂਰਤੀ, ਆਰਕੀਟੈਕਚਰ, ਪੇਂਟਿੰਗ ਆਦਿ ਦਾ ਉਤਸ਼ਾਹ, ਪਾਲਣ ਪੋਸ਼ਣ, ਸਰਪ੍ਰਸਤੀ ਅਤੇ ਪ੍ਰੋਤਸਾਹਨ ਸ਼ਾਮਲ ਹਨ। ਇਸ ਨਾਲ ਰਵਾਇਤੀ ਖੇਤਰਾਂ ਵਿਚ ਰੁਜ਼ਗਾਰ ਅਤੇ ਰੋਜ਼ੀ ਰੋਟੀ ਦੇ ਬਹੁਤ ਮੌਕੇ ਪੈਦਾ ਹੋਣਗੇ।

Leave a Reply